Principal's Message



ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਪਟਿਆਲਾ, ਪੰਜਾਬ ਦੇ ਨਾਲ਼ ਨਾਲ਼ ਉੱਤਰੀ ਭਾਰਤ ਵਿੱਚ ਕਾਮਰਸ, ਮੈਨੇਜਮੈਂਟ ਅਤੇ ਕੰਪਿਊਟਰ ਸਾਇੰਸ ਦੇ ਖੇਤਰਾਂ ਦੀ ਮੋਹਰੀ ਸੰਸਥਾ ਹੈ। ਇਹ ਸੰਸਥਾ ਪਿੱਛਲੇ ਅੱਠ ਦਹਾਕਿਆਂ ਤੋਂ ਗੁਣਵੱਤਾ-ਪੂਰਨ ਸਿੱਖਿਆ ਪ੍ਰਦਾਨ ਕਰਦੀ ਹੋਈ ਵਿਦਿਆਰਥੀਆਂ ਦੇ ਗਿਆਨ, ਹੁਨਰ ਅਤੇ ਵਿਅਕਤਿਤਵ ਵਿਕਾਸ ਲਈ ਨਿਰੰਤਰ ਕਾਰਜਸੀਲ ਹੈ।
ਕਾਲਜ ਵਿੱਚ ਬੀ.ਕਾਮ, ਐਮ.ਕਾਮ, ਬੀ.ਬੀ.ਏ. ਅਤੇ ਬੀ.ਸੀ.ਏ. ਵਰਗੇ ਕੋਰਸਾਂ ਰਾਹੀਂ ਵਿਦਿਆਰਥੀਆਂ ਨੂੰ ਆਧੁਨਿਕ ਅਤੇ ਰੋਜ਼ਗਾਰਮੁੱਖੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਇੱਥੇ ਵਿਦਿਆਰਥੀਆਂ ਨੂੰ ਅਜਿਹੇ ਯੋਗ ਅਤੇ ਕਾਬਲ ਪੇਸ਼ੇਵਰਾਂ ਵਜੋਂ ਤਿਆਰ ਕੀਤਾ ਜਾਂਦਾ ਹੈ ਜੋ ਬਦਲਦੇ ਸਮੇਂ ਦੀਆਂ ਚੁਣੌਤੀਆਂ ਦਾ ਸਫਲਤਾਪੂਰਵਕ ਸਾਹਮਣਾ ਕਰ ਸਕਣ। ਕਾਲਜ ਤੋਂ ਸਿੱਖਿਆ ਪ੍ਰਾਪਤ ਵਿਦਿਆਰਥੀਆਂ ਲਈ ਬੈਂਕਿੰਗ, ਬੀਮਾ, ਅਕਾਉਂਟਸ, ਆਡਿਟ, ਟੈਕਸ, ਮਾਰਕੀਟਿੰਗ, ਉਦਯੋਗਿਕ ਪ੍ਰਬੰਧਨ ਅਤੇ ਕੰਪਿਊਟਰ ਸਾਇੰਸ ਆਦਿ ਖੇਤਰਾਂ ਵਿੱਚ ਰੁਜ਼ਗਾਰ ਦੇ ਵਿਸ਼ਾਲ ਮੌਕੇ ਉਪਲਬਧ ਹਨ। ਇਸ ਤੋਂ ਇਲਾਵਾ ਸਿਵਲ ਸਰਵਿਸਜ਼ ਅਤੇ ਅਧਿਆਪਨ ਖੇਤਰ ਵਿੱਚ ਵੀ ਵਿਦਿਆਰਥੀ ਆਪਣਾ ਭਵਿੱਖ ਸਵਾਰ ਸਕਦੇ ਹਨ। ਕਾਲਜ ਦੇ ਅਕਾਦਮਿਕਤਾ ਲਈ ਸਾਜ਼ਗਾਰ ਮਹੌਲ ਕਰਕੇ ਵਿਦਿਆਰਥੀ ਵੱਡੀ ਗਿਣਤੀ ਵਿਚ ਚਾਰਟਡ ਅਕਾਉਟੈਂਟ, ਕੌਸਟ ਅਕਾਉਟੈਂਟ, ਬੈਕਿੰਗ ਅਤੇ ਸਿਵਲ ਸਰਵਸਿਸ ਦੇ ਖੇਤਰ ਵਿਚ ਮੱਲਾਂ ਮਾਰ ਰਹੇ ਹਨ।
ਸਾਡੇ ਮਾਣਯੋਗ ਸਕੱਤਰ ਸ੍ਰੀਮਤੀ ਸੁਨਾਲੀ ਗਿਰੀ (ਆਈ.ਏ.ਐਸ.) ਜੀ, ਉਚੇਰੀ ਸਿੱਖਿਆ ਅਤੇ ਭਾਸ਼ਾਵਾਂ, ਪੰਜਾਬ ਦੇ ਯੋਗ ਮਾਰਗਦਰਸ਼ਨ ਹੇਠ ਕਾਲਜ ਵਿੱਚ ਅਕਾਦਮਿਕ ਗਤੀਵਿਧੀਆਂ ਨੂੰ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ਼ ਹੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਦਸਤਕ ਕਲਾਸਾਂ, ਮੈਨਟਰ ਕਲਾਸਾਂ, ਸਭਿਆਚਾਰਕ ਗਤੀਵਿਧੀਆਂ ਅਤੇ ਰਾਸਟਰੀ ਸੇਵਾ ਯੋਜਨਾ ਤਹਿਤ ਨਿਰੰਤਰ ਕਾਰਜ ਚੱਲ ਰਹੇ ਹਨ। ਕਾਲਜ ਵਿਖੇ ਫਰਵਰੀ 2024 ਵਿੱਚ NAAC ਦੁਆਰਾ ਗਰੇਡਿੰਗ ਨਿਰਧਾਰਿਤ ਕਰਵਾਉਣ ਲਈ ਦੂਜੇ ਗੇੜ ਵਿੱਚ ਮੁਲਾਂਕਣ ਕਰਵਾਇਆ ਗਿਆ ਜਿਸ ਵਿੱਚ ਕਾਲਜ ਨੂੰ B++ ਗਰੇਡ ਹਾਸਲ ਹੋਇਆ। ਕਾਲਜ ਨੇ NIRF ਦੀ ਰੈਕਿੰਗ ਵਿੱਚ ਪੂਰੇ ਭਾਰਤ ਵਿੱਚੋਂ 101-150 ਦੇ ਵਿੱਚ ਰੈਕ ਬੈਂਡ ਹਾਸਿਲ ਕੀਤਾ। ਪਿੱਛਲੇ 2 ਸਾਲਾਂ ਤੋਂ ਕਾਲਜ ਵਿੱਚ 4 ਸਾਲਾਂ ਡਿਗਰੀ ਕੋਰਸ ਬੀ.ਬੀ.ਏ ਆਨਰਜ਼ ਦੀਆਂ ਤਿੰਨ ਸਟਰੀਮਜ਼ ਸਫਲਤਾ ਪੂਰਵਕ ਚੱਲ ਰਹੀਆਂ ਹਨ। ਇਸ ਪ੍ਰਕਿਰਿਆ ਨੂੰ ਅੱਗੇ ਤੋਰਦੇ ਹੋਏ ਕਈ ਕੰਪਨੀਆਂ ਨਾਲ MOU ਵੀ ਚੱਲ ਰਹੇ ਹਨ ਅਤੇ ਨਾਲ਼ ਹੀ ਕਾਲਜ ਵਿੱਚ ਵੱਖ-ਵੱਖ ਵਿਸ਼ਿਆਂ ਨਾਲ਼ ਸੰਬੰਧਤ ਸੂਝਵਾਨ ਵਿਅਕਤੀਆਂ ਦੇ ਸੁਮੇਲ ਨਾਲ ਕਈ ਕਮੇਟੀਆਂ ਦਾ ਗਠਨ ਵੀ ਕੀਤਾ ਹੈ, ਜੋ ਕਿ ਕਾਲਜ ਦੀ ਬਿਹਤਰੀ ਵਿੱਚ ਵਿਸ਼ੇਸ਼ ਯੋਗਦਾਨ ਪਾ ਰਹੀਆਂ ਹਨ। ਇਸ ਕਾਲਜ ਦਾ ਸਭ ਤੋਂ ਵਿਸ਼ੇਸ਼ ਹਾਸਲ ਇੱਥੋਂ ਦੀ ਉੱਚ ਯੋਗਤਾ ਪ੍ਰਾਪਤ ਅਧਿਆਪਨ ਅਤੇ ਗੈਰ ਅਧਿਆਪਨ ਫੈਕਲਟੀ ਹੈ। ਮੇਰੀ ਦੁਆ ਹੈ ਕਿ ਇਸ ਸੰਸਥਾ ਵਿੱਚੋਂ ਸਿੱਖਿਆ ਪ੍ਰਾਪਤ ਕਰਨ ਵਾਲਾ ਹਰ ਵਿਦਿਆਰਥੀ ਜੀਵਨ ਵਿੱਚ ਨਵੀਆਂ ਉੱਚਾਈਆਂ ਅਤੇ ਸਫ਼ਲਤਾਵਾਂ ਨੂੰ ਹਾਸਲ ਕਰੇ।

ਜੈ ਹਿੰਦ ! ! !
ਪ੍ਰੋ. ਸਕਿੰਦਰ ਕੌਰ (ਪ੍ਰਿੰਸੀਪਲ)